Friday, July 3, 2020

GURBANI

ਅੰਮ੍ਰਿਤ ਪਾਨ ਕਰਨਾ ਜੀਵਨ-ਗੁੜ੍ਹਤੀ ਹੈ

ਅੰਮ੍ਰਿਤ-ਸਿੰਚਾਰ ਨਿਰੀ ਮਰਯਾਦਾ ਜਾਂ ਨਿਰਾ ਪ੍ਰਣ ਹੀ ਨਹੀਂ , ਸਗੋਂ ਇਹ ਤਾਂ ਇਕ ਜੀਵਨ-ਗੁੜ੍ਹਤੀ ਹੈ ਅਤੇ ਆਯੂ ਪ੍ਰਯੰਤ ਸਫਲ ਜੀਵਨ ਜੀਉਣ ਦੀ ਇਕ ਜਾਂਚ ਤੇ ਵਿਉਂਤ ਹੈ । ਅੰਮ੍ਰਿਤ ਪਾਨ ਕਰ ਕੇ ਜਿਥੇ ਨਿਗਰਿਓਂ ਸਗੁਰੇ ਬਣੀਦਾ ਹੈ ਉਥੇ ਨਾਮ-ਅੰਮ੍ਰਿਤ ਦੀ ਪ੍ਰਾਪਤੀ ਵੀ ਹੁੰਦੀ ਹੈ, ਜਿਸ ਨੂੰ ਸਵਾਸ ਸਵਾਸ ਜਪ ਕੇ ‘ਲੋਕ ਸੁਖੀਏ ਪਰਲੋਕ ਸੁਹੇਲੇ’ ਹੋਈਦਾ ਹੈ ।...

ਅੰਤਰਯਾਮੀ ਸਤਿਗੁਰੂ ਦਸਮੇਸ਼ ਜੀ ਦਾ ਵੈਸਾਖੀ ਤੇ ਅੰਮ੍ਰਿਤ ਸਮਾਗਮ ਰਚਣ ਦਾ ਚੋਜ

ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਇਸੇ ਚੋਜ ਦੇ ਰਚਣ ਖ਼ਾਤਰ ਹੀ ਸਤਿਗੁਰੂ ਦਸਮੇਸ਼ ਜੀ ਨੇ, ਨੈਨਾਂ ਦੇਵੀ ਦਾ ਦੰਭ-ਨਿਵਾਰਨੀ ਪਖੰਡ ਹਿੰਦਵੈਣੀ ਅਚਾਰਜਾਂ ਦਾ ਨਵਿਰਤ ਕਰਨ ਖ਼ਾਤਰ ਹੀ , ਇਹ ਸਾਰਾ ਅਡੰਬਰ ਨੈਣਾਂ ਦੇਵੀ ਦੇ ਪ੍ਰਸਿਧ ਟਿੱਲੇ ਉਤੇ ਰਚਣ ਕੀਤਾ, ਦੇਵੀ ਪ੍ਰਸਿਧ ਕਰਨ ਖ਼ਾਤਰ ਨਹੀਂ ਕੀਤਾ । ਪ੍ਰਿਥਮ ਤਾਂ ਹਿੰਦੂ ਪਖੰਡੀ ਮੱਤ ਦੇ ਅਚਾਰਜਾਂ...